'ਪਾਕਿ ਜਾਂ ਚੀਨ ਨੇ ਇਹ ਜ਼ਹਿਰੀਲੀ ਹਵਾ ਛੱਡੀ ਹੋਵੇਗੀ, ਦੋਵੇਂ ਸਾਡੇ ਤੋਂ ਡਰਦੇ ਨੇ' - ਉੱਤਰ ਪ੍ਰਦੇਸ਼ ਦੇ ਭਾਜਪਾ ਨੇਤਾ ਵਿਨੀਤ ਅਗਰਵਾਲ ਸ਼ਾਰਦਾ
ਨਵੀਂ ਦਿੱਲੀ ਵਿੱਚ ਪ੍ਰਦੂਸ਼ਣ ਉੱਤੇ ਉੱਤਰ ਪ੍ਰਦੇਸ਼ ਦੇ ਭਾਜਪਾ ਨੇਤਾ ਵਿਨੀਤ ਅਗਰਵਾਲ ਸ਼ਾਰਦਾ ਦਾ ਅਜੀਬ ਬਿਆਨ ਸਾਹਮਣੇ ਆਇਆ ਹੈ, ਜੋ ਕਿ ਹਾਸੋਹੀਣ ਹੈ। ਉਨ੍ਹਾਂ ਨੇ ਕਿਹਾ ਕਿ, 'ਇਹ ਜ਼ਹਿਰੀਲੀ ਹਵਾ ਪਾਕਿਸਤਾਨ ਜਾਂ ਚੀਨ ਨੇ ਛੱਡ ਦਿੱਤੀ ਹੋਵੇਗੀ, ਕਿਉਂਕਿ ਦੋਵੇਂ ਦੇਸ਼ ਸਾਡੇ ਤੋਂ ਡਰਦੇ ਹਨ।' ਨਿਊਜ਼ ਏਜੰਸੀ ਏਐਮਆਈ ਨੇ ਸ਼ਾਹਦਾ ਦਾ ਇਸ ਬਿਆਨ ਦੀ ਵੀਡੀਓ ਜਾਰੀ ਕੀਤੀ ਹੈ। ਦੱਸ ਦਈਏ ਕਿ ਦੀਵਾਲੀ ਤੋਂ ਬਾਅਦ ਦਾ ਹੀ, ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋ ਗਈ ਸੀ ਜਿਸ ਵਿੱਚ ਹੁਣ ਕੁੱਝ ਸੁਧਾਰ ਆਉਣਾ ਸ਼ੁਰੂ ਹੋਇਆ ਹੈ।