ਭਾਜਪਾ ਆਗੂ ਪੁੱਜੇ ਰੂਪਨਗਰ, ਕੀਤੀ ਮੰਤਰੀ ਦੇ ਕਾਰ ਵਾਲੇ ਸਟੰਟ ਦੀ ਨਿਖੇਦੀ - ਮੰਤਰੀ ਦੇ ਕਾਰ ਵਾਲੇ ਸਟੰਟ ਦੀ ਨਿਖੇਦੀ
ਰੂਪਨਗਰ: ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰੂਪਨਗਰ ਪੁੱਜੇ। ਉਨ੍ਹਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 8 ਸਾਲ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋਣ 'ਤੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਅਤੇ ਦੇਸ਼ ਹਿੱਤ ਵਿੱਚ ਕੀਤੇ ਗਏ ਕੰਮਾਂ ਦੇ ਨਾਲ ਜਾਣੂ ਕਰਵਾਇਆ। ਸਾਬਕਾ ਮੰਤਰੀ ਨੇ ਕਿਹਾ ਕੀ ਮੌਜੂਦਾ ਮੰਤਰੀ ਕੁਝ ਏਦਾਂ ਸਟੰਟ ਕਰ ਰਹੇ ਹਨ ਜਿੱਦਾਂ ਕਿਸੇ ਫ਼ਿਲਮ ਦਾ ਕੋਈ ਹੀਰੋ ਸਟੰਟ ਕਰਦਾ ਹੋਵੇ। ਇਸ ਦੌਰਾਨ ਜੇਕਰ ਕੋਈ ਅਣਸੁਖਾਵੀ ਘਟਨਾ ਹੋ ਜਾਂਦੀ ਹੈ ਤਾਂ ਕੌਣ ਜਿੰਮੇਵਾਰ ਹੋਵੇਗਾ? ਕਿਉਂਕਿ ਕਾਰ ਦੀ ਰਫ਼ਤਾਰ ਵੀ ਬਹੁਤ ਜ਼ਿਆਦਾ ਸੀ।