ਬਾਈਕ ਰਾਈਡ ਰੈਲੀ ਨੂੰ ਲੇਹ ਲੱਦਾਖ ਲਈ ਹਰੀ ਝੰਡੀ - ਅੰਮ੍ਰਿਤਸਰ ਤੋਂ ਲੇਹ ਲੱਦਾਖ
ਅੰਮ੍ਰਿਤਸਰ: ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬਾਈਕ ਰਾਈਡ ਰੈਲੀ (Bike Ride Rally) ਜੋ ਕਿ ਇਨਕਮ ਟੈਕਸ ਵਿਭਾਗ (Department of Income Tax) ਵੱਲੋਂ ਆਯੋਜਿਤ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਬਾਈਕਸ ਨਾਲ ਮਿੱਲ ਕੇ ਇਸ ਰੈਲੀ ਨੂੰ ਇਨਕਮ ਟੈਕਸ ਦਫ਼ਤਰ (Income Tax Office) ਅੰਮ੍ਰਿਤਸਰ ਤੋਂ ਲੇਹ ਲੱਦਾਖ (Amritsar to Leh Ladakh) ਲਈ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਰਵਾਨਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਾਈਕ ਰੈਲੀ ਪਹਿਲਾਂ ਵਾਹਗ੍ਹਾ ਬਾਰਡਰ ਅਤੇ ਇਸ ਤੋਂ ਉਪਰੰਤ ਪਾਲਮਪੁਰ ਤੋਂ ਹੁੰਦੀ ਹੋਈ ਲੇਹ ਲਦਾਖ ਵਿਖੇ ਪੁਜੇਗੀ ਅਤੇ 15 ਦਿਨਾਂ ਬਾਅਦ ਵਾਪਿਸ ਅੰਮ੍ਰਿਤਸਰ ਪੁਜੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਦੇਸ਼ ਦੇ ਲੋਕਾਂ ਨੂੰ 75ਵੇਂ ਆਜ਼ਾਦੀ ਮਹਾਉਤਸਵ ਸਬੰਧੀ ਜਾਗਰੂਕ ਕਰਨਾ ਹੈ।