ਪਨਬੱਸ ਤੇ ਪੰਜਾਬ ਰੋਡਵੇਜ਼ ਕੱਚੇ ਮੁਲਾਜ਼ਮ ਵੱਲੋਂ ਵੱਡਾ ਐਲਾਨ - Employees
ਲੁਧਿਆਣਾ: ਪਨਬੱਸ ਦੇ ਕੱਚੇ ਮੁਲਾਜ਼ਮਾਂ (Employees) ਵੱਲੋਂ 2 ਘੰਟੇ ਲਈ ਬੱਸ ਸਟੈਂਡ ਬੰਦ ਰੱਖ ਕੇ ਪੰਜਾਬ ਸਰਕਾਰ (Government of Punjab)ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੱਸਾਂ ਤਾਂ ਚਲਦੀਆਂ ਰਹੀਆਂ ਪਰ ਬੱਸ ਸਟੈਂਡ ਜਰੂਰ ਖ਼ਾਲੀ ਵਿਖਾਈ ਦਿੱਤਾ। ਨਿੱਜੀ ਬੱਸ ਚਾਲਕਾਂ ਵੱਲੋਂ ਬੱਸ ਸਟੈਂਡ ਦੇ ਬਾਹਰ ਹੀ ਬੱਸਾਂ ਵਿੱਚ ਸਵਾਰੀਆਂ ਚੜਾਈਆਂ ਗਈਆਂ।ਮੁਲਾਜ਼ਮਾਂ ਦਾ ਕਹਿਣਾ ਹੈ ਕਿ 9 ਤੋਂ 11ਅਗਸਤ ਤੱਕ ਚੱਕਾ ਜਾਮ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।