ਸਾਈਕਲ ਚੋਰ ਪੁਲਿਸ ਨੇ ਕੀਤਾ ਕਾਬੂ - ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ:ਕੋਰੋਨਾ ਕਾਲ ਦੌਰਾਨ ਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਵਿਚ ਬਹੁਤ ਵਾਧਾ ਹੋਇਆ ਹੈ।ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸਾਈਕਲ ਚੋਰ ਨੂੰ ਕਾਬੂ ਕੀਤਾ ਹੈ।ਇਹ ਚੋਰ ਰੇਂਜਰ ਸਾਈਕਲਾਂ ਨੂੰ ਚੋਰੀ ਕਰਦਾ ਸੀਪੁਲਿਸ ਅਧਿਕਾਰੀ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਇਹ ਵਿਅਕਤੀ ਕੋਲੋਂ ਨੌ ਰੇਂਜਰ ਸਾਈਕਲ ਬਰਾਮਦ ਕੀਤੇ ਹਨ।ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਪੂਰੀ ਤਰ੍ਹਾਂ ਆਪਣਾ ਮੂੰਹ ਢੱਕ ਕੇ ਜਨਤਕ ਥਾਂ ਉਤੇ ਖੜ੍ਹੇ ਸਾਈਕਲ ਚੋਰੀ ਕਰਦਾ ਸੀ ਤਾਂ ਕਿ ਇਸ ਦੀ ਪਹਿਚਾਣ ਨਾ ਆ ਸਕੇ।ਪੁਲਿਸ ਦਾ ਕਹਿਣਾ ਹੈ ਕਿ ਇਹ ਦਵਾਈ ਲੈਣ ਦਾ ਬਹਾਨਾ ਬਣਾ ਕੇ ਚੋਰੀ ਦਾ ਸਾਈਕਲ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੰਦਾ ਸੀ।