ਭਿੱਖੀਵਿੰਡ ਦੀ ਪੁਲਿਸ ਨੇ ਮੋਟਰਸਾਈਕਲ ਚੋਰ ਕੀਤਾ ਕਾਬੂ - ਪਿੰਡ ਕਾਲਿਆਂ ਵਾਲੀ ਡਰੇਨ ਪੁੱਲ
ਤਰਨ ਤਾਰਨ: ਪੰਜਾਬ ਸਰਕਾਰ ਵੱਲੋ ਮਾੜ੍ਹੇ ਅਨਸਰਾਂ ਦੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸਐਸਪੀ ਧਰੂਮਨ ਨਿੰਬਾਲੇ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਭਿੱਖੀਵਿੰਡ ਦੀ ਪੁਲਿਸ ਨੇ ਗਸਤ ਦੌਰਾਨ ਮੋਟਰਸਾਇਕਲ ਦੀ ਚੈਕਿੰਗ ਕੀਤੀ ਗਈ। ਪੁਲਿਸ ਨੂੰ ਇਤਲਾਹ ਮਿੱਲੀ ਸੀ ਕਿ ਗਗਨਦੀਪ ਸਿੰਘ ਉਰਫ਼ ਗੱਗੋ ਜੋ ਮੋਟਰਸਾਇਕਲ ਚੋਰੀ ਕਰਨ ਦਾ ਆਦੀ ਹੈ, ਜੋ ਚੋਰੀ ਦਾ ਮੋਟਰਸਾਈਕਲ ਲੈ ਕੇ ਆਇਆ ਹੈ ਅਤੇ ਪੱਟੀ ਵੇਚਣ ਜਾ ਰਿਹਾ ਹੈ। ਇਸ ਸਬੰਧ ਵਿੱਚ ਪੁਲਿਸ ਵੱਲੋ ਪੱਟੀ ਰੋਡ 'ਤੇ ਸਥਿਤ ਪਿੰਡ ਕਾਲਿਆਂ ਵਾਲੀ ਡਰੇਨ ਪੁੱਲ 'ਤੇ ਨਾਕਾਬੰਦੀ ਕੀਤੀ ਗਈ। ਭਿੱਖੀਵਿੰਡ ਤੋਂ ਆ ਰਹੇ 1 ਵਿਅਕਤੀ ਨੂੰ ਪੁਲਿਸ ਨੇ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਜੋ ਮੋਟਰਸਾਈਕਲ ਭਜਾਉਣ ਦੀ ਤਾੜ ਵਿੱਚ ਸੀ, ਪਰ ਨਾਕਾਬੰਦੀ ਟਾਈਟ ਹੋਣ ਕਰਕੇ ਉਸ ਨੂੰ ਰੁੱਕਣਾ ਪਿਆ। ਪੁਲਿਸ ਨੇ ਉਸ ਵਿਆਕਤੀ ਨੂੰ ਮੋਟਰਸਾਇਕਲ ਰੋਕਣ ਲਈ ਕਿਹਾ ਤੇ ਉਸ ਕੋਲੋਂ ਕਾਗਜ਼ ਨਾ ਹੋਣ ਕਰਕੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।