ਨਸ਼ੇ ਕਾਰਨ ਵਧ ਰਹੀਆਂ ਚੋਰੀਆਂ ਕਾਰਨ ਲੋਕਾਂ ਨੇ ਕੀਤਾ ਇੱਕਠ - ਨਸ਼ੇ ਕਾਰਨ ਵਧ ਰਹੀਆਂ ਚੋਰੀਆਂ
ਤਰਨਤਾਰਨ ਦੇ ਭਿੱਖੀਵਿੰਡ ਵਿਚ ਚੇਲਾ ਕਾਲੋਨੀ ਦੇ ਲੋਕਾਂ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਚ ਨਸ਼ਿਆਂ ਖਿਲਾਫ ਇਕੱਠ ਕੀਤਾ। ਇਸ ਦੌਰਾਨ ਪਿੰਡਵਾਸੀਆਂ ਅਤੇ ਮੌਜੂਦ ਕੌਂਸਲਰਾਂ ਨੇ ਕਿਹਾ ਕਿ ਨਸ਼ਿਆਂ ਕਾਰਨ ਚੋਰੀ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਘਰ ਵਿਚ ਚੋਰੀ ਹੋ ਰਹੀ ਹੈ, ਪਰ ਪੁਲਿਸ ਕੁਝ ਨਹੀਂ ਕਰਦੀ, ਜਦਕਿ ਡੀਐੱਸਪੀ ਦਫਤਰ ਚੇਲਾ ਕਾਲੋਨੀ ਤੋਂ ਮਹਿਜ਼ ਅੱਧਾ ਕਿਲੋਮੀਟਰ ਤੋਂ ਵੀ ਘੱਟ ਦੂਰੀ ਉੱਤੇ ਹੈ। ਇਸ ਮਾਮਲੇ ਵਿਚ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕਈ ਨਸ਼ਾ ਵੇਚਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਨਸ਼ਿਆਂ ਖਿਲਾਫ ਲੋਕ ਪੁਲਿਸ ਵੱਲੋਂ ਜਾਰੀ ਵੱਟਸਅਪ ਨੰਬਰ ਉੱਤੇ ਵੀ ਜਾਣਕਾਰੀ ਦੇ ਸਕਦੇ ਹਨ।