ਪੰਜਾਬ

punjab

ETV Bharat / videos

ਕੇਂਦਰੀ ਖੁਰਾਕ ਰਾਹਤ ਸਮੱਗਰੀ ਦੀ ਵੰਡ ਨਾ ਹੋਣ 'ਤੇ ਭਾਰਤ ਭੂਸ਼ਣ ਨੇ ਦਿੱਤੀ ਸਫਾਈ - central food relief latest news

By

Published : May 8, 2020, 7:02 PM IST

Updated : May 8, 2020, 8:16 PM IST

ਨਵੀਂ ਦਿੱਲੀ: ਪਿਛਲੇ ਦਿਨੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰਦਿਆ ਲਿਖਿਆ ਸੀ ਕਿ ਕੇਂਦਰ ਵੱਲੋ ਅਪ੍ਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਵਿੱਚ ਸਿਰਫ਼ 1 ਫੀਸਦੀ ਹੀ ਵੰਡਿਆ ਗਿਆ ਹੈ। ਹੁਣ ਪਾਸਵਾਨ ਵੱਲੋਂ ਕੀਤੇ ਇਸ ਟਵੀਟ ਦਾ ਜਵਾਬ ਦਿੰਦਿਆ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨੂੰ ਕੇਂਦਰੀ ਖੁਰਾਕ ਰਾਹਤ ਸਮੱਗਰੀ ਵਿੱਚ ਆਉਣ ਵਾਲੀ ਦਾਲ ਇਸ ਹਫ਼ਤੇ ਆਈ ਹੈ। ਭੂਸ਼ਣ ਨੇ ਕਿਹਾ ਕਿ ਪੰਜਾਬ ਨੂੰ ਭੇਜੀ ਜਾਣ 10 ਹਜ਼ਾਰ ਟਨ ਦੇ ਕਰੀਬ ਦਾਲ 30 ਅ੍ਰਪੈਲ ਤੱਕ ਬਹੁਤ ਥੋੜ੍ਹੀ ਮਾਤਰਾ ਵਿੱਚ ਭੇਜੀ ਗਈ ਸੀ ਤੇ ਕਿਹਾ ਕਿ ਅਨਾਜ ਅਤੇ ਦਾਲਾਂ ਦੀ ਵੰਡ ਇਕੱਠੀ ਹੋਣੀ ਸੀ ਪਰ ਦਾਲ ਪੂਰੀ ਮਾਤਰਾ ਵਿੱਚ ਪੰਜਾਬ ਨੂੰ ਨਾ ਮਿਲਣ ਕਾਰਨ ਵੰਡ ਸ਼ੁਰੂ ਨਹੀ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਵੰਡ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਾਲ ਪੂਰੀ ਮਾਤਰਾ ਵਿੱਚ ਆ ਜਾਵੇ।
Last Updated : May 8, 2020, 8:16 PM IST

ABOUT THE AUTHOR

...view details