ਜੰਮੂ ਕਸ਼ਮੀਰ ਦੀ ਅਵਾਮ ਨੂੰ ਵੀ ਮਿਲੇ PGI ਵਰਗੀ ਸਹੂਲਤ: ਭਗਵੰਤ ਮਾਨ - ਸੰਸਦ 'ਚ ਭਗਵੰਤ ਮਾਨ ਦਾ ਭਾਸ਼ਣ
ਬੁੱਧਵਾਰ ਨੂੰ ਲੋਕ ਸਭਾ ਦੇ ਸੈਸ਼ਨ 'ਚ ਬੋਲਦਿਆਂ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੀਜੀਆਈ 'ਚ ਚਾਰ ਸੂਬਿਆਂ ਤੋਂ ਲੋਕ ਆਉਦੇ ਹਨ, ਜਿਸ ਕਰਕੇ ਪੀਜੀਆਈ 'ਚ ਜ਼ਿਆਦਾ ਭੀੜ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੀਜੀਆਈ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਜੰਮੂ-ਕਸ਼ਮੀਰ ਤੋਂ ਲੋਕ ਆਉਦੇ ਹਨ, ਜਿਸ ਕਰਕੇ ਡਾਕਟਰਾਂ 'ਤੇ ਜ਼ਿਆਦਾ ਬੋਝ ਰਹਿੰਦਾ ਹੈ। ਭਗਵੰਤ ਮਾਨ ਨੇ ਮੰਗ ਕੀਤੀ ਜੇ ਜੰਮੂ-ਕਸ਼ਮੀਰ ਵਿੱਚ ਪੀਜੀਆਈ ਬਣ ਜਾਵੇ ਤਾਂ ਲੋਕਾਂ ਦਾ ਰਸ ਥੋੜਾਂ ਘੱਟ ਜਾਵੇਗਾ।