ਭਗਵੰਤ ਮਾਨ ਨੇ ਸਟੈਂਡਿੰਗ ਕਮੇਟੀ 'ਚ ਜਰੂਰੀ ਵਸਤਾਂ ਦੇ ਕਾਨੂੰਨ ਦਾ ਕੀਤਾ ਵਿਰੋਧ: ਚੀਮਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਵਿਰੋਧੀਆਂ ਵੱਲੋਂ ਸਟੈਂਡਿੰਗ ਕਮੇਟੀ 'ਚ ਜਰੂਰੀ ਵਸਤਾਂ ਦੇ ਲਿਆਉਂਦੇ ਜਾ ਰਹੇ ਭੰਡਾਰੀਕਰਨ ਕਾਨੂੰਨ ਦਾ ਵਿਰੋਧ ਨਾ ਕਰ ਹਿਮਾਇਤ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਭਗਵੰਤ ਮਾਨ ਵੀ ਟਵੀਟ ਕਰ ਸਫਾਈ ਫਾਈ ਚੁਕੇ ਹਨ ਕੀ ਉਨ੍ਹਾਂ ਵੱਲੋਂ ਕਿਸੀ ਵੀ ਜਰੂਰੀ ਵਸਤਾਂ ਦੇ ਬਿੱਲ ਦੀ ਹਮਾਇਤ ਨਹੀਂ ਕੀਤੀ ਹੈ, ਸਿਰਫ ਵਿਰੋਧੀ ਧਿਰਾਂ ਮੁੱਦਾ ਬਣਾ ਰਹੀਆਂ ਹਨ। ਇਸ ਮਾਮਲੇ 'ਚ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਿਆਸੀ ਧਿਰਾਂ ਝੂਠਾ ਪ੍ਰਚਾਰ ਕਰ ਇਲਜ਼ਾਮ ਬਾਜ਼ੀ ਕਰ ਰਹੀਆਂ ਹਨ। ਸੰਗਰੂਰ ਤੋਂ ਸਾਂਸਦ ਵੱਲੋਂ ਪਾਰਲੀਮੈਂਟ ਅਤੇ ਸਟੈਂਡਿੰਗ ਕਮੇਟੀ ਵਿੱਚ ਨਵੇਂ ਤਿੰਨ ਖੇਤੀ ਕਾਨੂੰਨਾਂ ਸਣੇ ਜਰੂਰੀ ਵਸਤਾਂ ਦੇ ਭੰਡਾਰੀਕਰਨ ਕਾਨੂੰਨ ਦਾ ਜ਼ਬਰਦਸਤ ਵਿਰੋਧ ਕੀਤਾ ਹੈ।