'CM ਮਾਨ ਹੈ ਮੂਸੇਵਾਲਾ ਦੀ ਮੌਤ ਦਾ ਜ਼ਿੰਮੇਵਾਰ' - ਮੂਸੇਵਾਲਾ ਦੀ ਮੌਤ ਦਾ ਜ਼ਿੰਮੇਵਾਰ
ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ (Death of Punjabi singer Sidhu Musewala) ਨੂੰ ਲੈਕੇ ਲਗਾਤਾਰ ਪੰਜਾਬ ਸਰਕਾਰ (Government of Punjab) ਨੂੰ ਘੇਰਿਆ ਜਾ ਰਿਹਾ ਹੈ। ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਸਿੱਧੂ ਮੂਸੇਵਾਲਾ ਦੀ ਮੌਤ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਲਗਾਤਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ, ਜਿਸ ਵਿੱਚ ਸੁਰੱਖਿਆ ਨੂੰ ਲੈਕੇ ਬਹੁਤ ਹੀ ਬਰੀਕੀ ਨਾਲ ਦੇਖਿਆ ਜਾਦਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਵੇਂ ਲੀਡਰਾਂ, ਸਿੰਗਰਾ ਅਤੇ ਹੋਰ ਕਈ ਆਗੂਆਂ ਦੀ ਸੁਰੱਖਿਆ ਨੂੰ ਹਟਾਇਆ ਗਿਆ ਹੈ। ਜੋ ਬਹੁਤ ਹੀ ਨਿੰਦਣ ਯੋਗ ਹੈ।