ਦੀਵਾਲੀ ਦੇ ਤੋਹਫ਼ੇ ਵਜੋਂ ਭਗਵੰਤ ਮਾਨ ਨੇ ਦਿਵਯਾਂਗਾਂ ਨੂੰ ਦਿੱਤੇ ਬੈਟਰੀ ਵਾਲੇ ਟ੍ਰਾਈ-ਸਾਈਕਲ - ਟ੍ਰਾਈਸਾਈਕਲ ਦੀ ਕੀਮਤ 47 ਹਜ਼ਾਰ ਰੁਪਏ
ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿਵਾਲੀ ਦੇ ਤੋਹਫੇ ਵਜੋਂ 129 ਦਿਵਯਾਂਗ ਲੋਕਾਂ ਨੂੰ ਬੈਟਰੀਆਂ ਵਾਲੇ ਟ੍ਰਾਈਸਾਈਕਲ ਵੰਡੇ। ਇੱਕ ਟ੍ਰਾਈ-ਸਾਈਕਲ ਦੀ ਕੀਮਤ ਕਰੀਬ 47 ਹਜ਼ਾਰ ਰੁਪਏ ਹੈ। ਇਹ ਟ੍ਰਾਈ-ਸਾਈਕਲ 50 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਮੈਂ ਇਨ੍ਹਾਂ ਲੋਕਾਂ ਨੂੰ ਪੈਰ 'ਤੇ ਨਹੀਂ ਦੇ ਸਕਦਾ, ਪਰ ਟਾਇਰ ਤਾਂ ਦੇ ਸਕਦਾ ਹਾਂ। ਇਸੇ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ 25 ਹਜ਼ਾਰ ਦੀ ਕੇਂਦਰੀ ਸਰਕਾਰੀ ਯੋਜਨਾ ਤਹਿਤ ਬੈਟਰੀ ਨਾਲ ਚੱਲ ਰਹੇ ਟ੍ਰਾਈ-ਸਾਈਕਲ ਦਿੱਤੇ ਗਏ ਹਨ।