ਰਾਸ਼ਟਰਪਤੀ ਦ੍ਰੋਪਦੀ ਮਰਮੂ ਖ਼ਿਲਾਫ਼ ਟਿੱਪਣੀ ਦੇ ਮਾਮਲੇ ’ਚ ਭਾਜਪਾ ਵਰਕਰਾਂ ਨੇ ਫੂਕਿਆ ਅਧੀਰ ਰੰਜਨ ਦਾ ਪੁਤਲਾ - ਅਧੀਰ ਰੰਜਨ ਚੌਧਰੀ
ਬਠਿੰਡਾ: ਲੋਕ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਨਵੇਂ ਬਣੇ ਰਾਸ਼ਟਰਪਤੀ ਦਰੋਪਦੀ ਮਰਮੂ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ਦੇ ਵਿਰੋਧ ਵਿੱਚ ਅੱਜ ਭਾਜਪਾ ਵਰਕਰਾਂ ਵੱਲੋਂ ਬਠਿੰਡਾ ਦੇ ਪੱਟੀ ਰੋਡ ਸਥਿਤ ਤਿੰਨਕੋਣੀ 'ਤੇ ਪੁਤਲਾ ਫੂਕਿਆ ਗਿਆ ਅਤੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਿਛਲੇ 70 ਸਾਲਾਂ ਵਿਚ ਕਾਂਗਰਸ ਦੀ ਕੀਤੀ ਲੁੱਟ ਜੱਗ ਜ਼ਾਹਰ ਹੋਣ ਤੋਂ ਬਾਅਦ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਕਾਰਨ ਕਾਂਗਰਸੀ ਆਗੂ ਬੁਖਲਾਏ ਹੋਏ ਹਨ ਅਤੇ ਉਨ੍ਹਾਂ ਵੱਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਨਾ ਸਹਿਣਯੋਗ ਹੈ।