ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ, ਕੀਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ - ਫਲੈਗ ਮਾਰਚ
ਤਿਉਹਾਰਾਂ ਮੱਦੇਨਜ਼ਰ ਬਠਿੰਡਾ ਪੁਲਿਸ ਵੱਲੋਂ ਸਮੂਹ ਥਾਣਿਆਂ ਦੀ ਪੁਲਿਸ ਫੋਰਸ ਲੈ ਕੇ ਫਲੈਗ ਮਾਰਚ (Bathinda Police flag march) ਕੀਤਾ ਗਿਆ। ਐੱਸਐੱਸਪੀ ਬਠਿੰਡਾ ਜੇ ਇਲਾਚੀਅਨ ਨੇ ਦੱਸਿਆ ਕਿ ਡੀਐੱਸਪੀ ਸਿਟੀ ਵਨ ਅਤੇ ਡੀਐੱਸਪੀ ਸਿਟੀ ਟੂ ਦੇ ਇਲਾਕੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਅਸੀਂ ਇੱਕ ਸੰਦੇਸ਼ ਤੇ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਹਰ ਸਮੇਂ ਤਾਇਨਾਤ ਹਾਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਇਨ੍ਹਾਂ ਵੱਲੋਂ ਗੱਡੀਆਂ ਉੱਪਰ ਕੈਮਰੇ ਇੰਸਟਾਲ ਕਰਵਾਏ ਗਏ ਹਨ। ਇਨ੍ਹਾਂ ਦੀ ਰਿਕਾਰਡਿੰਗ ਮੁਕੈਦਾ ਡੀਵੀਆਰ ਵਿੱਚ ਹੋਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਤੇ ਇਨ੍ਹਾਂ ਕੈਮਰਿਆਂ ਤੋਂ ਸਹਾਇਤਾ ਲਈ ਜਾ ਸਕੇ।