Batala:ਭੇਦਭਰੇ ਹਾਲਾਤਾ 'ਚ ਨੌਜਵਾਨ ਦੀ ਮਿਲੀ ਲਾਸ਼ - Driver
ਗੁਰਦਾਸਪੁਰ:ਬਟਾਲਾ ਦੇ ਕਾਹਨੂੰਵਾਨ ਰੋਡ ਉਤੇ ਇਕ ਖੜ੍ਹੀ ਗੱਡੀ ਵਿਚ ਨੌਜਵਾਨ ਦੀ ਲਾਸ਼ ਮਿਲੀ।ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪਿੰਡ ਬੇਹਲੂਵਾਲ ਦਾ ਰਹਿਣ ਵਾਲੇ ਵਜੋਂ ਹੋਈ ਹੈ।ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਸਦਾ ਛੋਟਾ ਬੇਟਾ ਹੈ ਜਿਸਦੀ ਉਮਰ 27 ਸਾਲ ਹੈ ਅਤੇ ਉਹ ਕਈ ਸਾਲਾਂ ਤੋਂ ਸਾਊਦੀ ਅਰਬ (Saudi Arabia) ਵਿਚ ਡਰਾਈਵਰ (Driver) ਦਾ ਕੰਮ ਕਰਦਾ ਹੈ ਅਤੇ ਹੁਣ ਉਹ ਕੁਝ ਸਮੇ ਤੋਂ ਪਿੰਡ ਆਇਆ ਸੀ।ਮਾਂ ਨੇ ਇਲਜ਼ਾਮ ਲਗਾਏ ਹਨ ਕਿ ਉਸਦੇ ਬੇਟੇ ਬਲਜਿੰਦਰ ਦੇ ਦੋਸਤਾਂ ਵੱਲੋਂ ਹੀ ਉਸਨੂੰ ਕੋਈ ਨਸ਼ਾ ਦਿੱਤਾ ਗਿਆ ਜਿਸ ਨਾਲ ਉਸਦੀ ਮੌਤ ਹੋਈ ਹੈ।ਮਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।ਜਾਂਚ ਅਧਿਕਾਰੀ ਖੁਸ਼ਬੀਰ ਕੌਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ।