ਬਰਨਾਲਾ ਪੁਲਿਸ ਨੇ ਚੰਡੀਗੜ੍ਹ ਤੋਂ ਆਈਆਂ 100 ਸ਼ਰਾਬ ਦੀ ਪੇਟੀਆਂ ਕੀਤੀਆਂ ਬਰਾਮਦ - 100 liquor boxes
ਬਰਨਾਲਾ ਦੀ ਐਕਸਾਈਜ਼ ਸੈਲ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਚੰਡੀਗੜ੍ਹ ਤੋਂ ਆ ਰਹੀ ਕੈਂਟਰ ਦੀ ਚੈਕਿੰਗ ਕੀਤੀ ਤਾਂ ਉਸ 'ਚ ਮਾਰਕ ਸ਼ਰਾਬ ਦੀਆਂ 100 ਪੇਟੀਆਂ ਮਿਲੀਆ। ਪੁਲਿਸ ਨੇ ਮੌਕੇ 'ਤੇ ਹੀ ਸ਼ਰਾਬ ਬਰਾਮਦ ਕਰ ਲਈ। ਦੱਸ ਦੇਈਏ ਕਿ ਇਹ ਸ਼ਰਾਬ ਦੀਆਂ ਪੇਟਿਆਂ ਚੰਡੀਗੜ੍ਹ ਦੇ 21 ਸੈਕਟਰ ਤੋਂ ਸਸਤੇ ਰੇਟ 'ਤੇ ਖ਼ਰੀਦ ਕੇ ਬਰਨਾਲਾ 'ਚ ਮਹਿੰਗੇ ਰੇਟ 'ਤੇ ਵੇਚਦੇ ਹਨ। ਤਸਕਰ ਮੁਲਜ਼ਮਾਂ ਨੇ ਦੱਸਿਆ ਕਿ ਇਹ ਸ਼ਰਾਬ ਬਰਨਾਲੇ ਦਾ ਲਾਗਲੇ ਪਿੰਡਾਂ 'ਚ ਸਪਲਾਈ ਹੋਣੀ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕੈਂਟਰ ਦੇ ਚਾਲਕ ਅਤੇ ਉਸ ਦੇ ਸਾਥੀ ਨੂੰ ਮੌਕੇ 'ਤੇ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ।