ਬੈਂਕ ਆਫ਼ ਬੜੌਦਾ 'ਚ ਡਾਕਾ, ਗੰਨਮੈਨ ਦੀ ਰਾਈਫ਼ਲ ਤੇ ਨਕਦੀ ਲੈ ਫ਼ਰਾਰ ਹੋਏ ਲੁਟੇਰੇ
ਤਰਨਤਾਰਨ: ਸ਼ਹਿਰ ਪੱਟੀ 'ਚ ਦਾਣਾ ਮੰਡੀ (Dana Mandi in the city strip) ਦੇ ਸਾਹਮਣੇ ਬੜੌਦਾ ਬੈਂਕ ਦੀ ਬਰਾਂਚ 'ਚ ਦੁਪਹਿਰ 2 ਵਜੇ 4 ਹਥਿਆਰਬੰਦ ਨੌਜਵਾਨਾਂ ਨੇ ਡਾਕਾ (Armed youths robbed) ਮਾਰਦਿਆਂ ਹੋਇਆਂ ਕੈਸ਼ੀਅਰ ਤੋਂ ਨਕਦੀ ਅਤੇ ਗੰਨਮੈਨ ਤੋਂ ਰਾਈਫ਼ਲ ਖੋਹੀ ਤੇ ਫ਼ਰਾਰ ਹੋ ਗਏ।ਬੈਂਕ ਮੈਨੇਜਰ ਕਮਲਦੀਪ ਅਤੇ ਗੰਨਮੈਨ ਗੁਰਸਾਹਿਬ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ 4 ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਬਰਾਂਚ ਦੇ ਅੰਦਰ ਦਾਖ਼ਲ ਹੁੰਦਿਆਂ ਸਾਰ ਹੀ ਗੰਨਮੈਨ ਦੀ ਰਾਈਫਲ ਖੋਹੀ ਅਤੇ ਕੈਸ਼ੀਅਰ ਤੋਂ ਨਕਦੀ ਖੋਹ ਲਈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 5-6 ਲੱਖ ਰੁਪਏ ਸਨ।ਡੀਐਸਪੀ ਮਨਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਗੱਡੀ ਟਰੇਸ ਕਰ ਲਈ ਅਤੇ ਗੱਡੀ ਵਿਚ ਸਵਾਰ ਤਿੰਨ ਵਿਅਕਤੀਆਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।