'ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਹੋਣੇ ਚਾਹੀਦੇ ਰਿਹਾਅ' - ਬੰਦੀ ਸਿੰਘਾਂ ਦੀ ਰਿਹਾਈ
ਬਠਿੰਡਾ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਦਾ ਸੰਧਵਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਜਿਹੜੇ ਵੀ ਲੋਕ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਧਾਇਕ ਬੰਦੀ ਸਿੰਘਾਂ ਦੇ ਮਸਲੇ ਸਬੰਧੀ ਵਿਧਾਸਭਾ ਵਿੱਚ ਆਵਾਜ਼ ਚੁੱਕੇਗਾ ਤਾਂ ਇਸਦਾ ਜਵਾਬ ਜ਼ਰੂਰ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਸਜ਼ਾਵਾ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਦਾ ਰਿਹਾਈ ਬਿਲਕੁਲ ਹੋਣੀ ਚਾਹੀਦੀ ਹੈ। ਵਿਧਾਨਸਭਾ ਸਪੀਕਰ ਦਾ ਇਹ ਬਿਆਨ ਬਠਿੰਡਾ ਵਿਖੇ ਪਹੁੰਚੇ ਇੱਕ ਸਮਾਗਮ ਦੌਰਾਨ ਆਇਆ ਹੈ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਸਾਇਕਲ ਵੰਡੇ ਹਨ ਅਤੇ ਕਿਹਾ ਕਿ ਹੁਣ ਸਾਇਕਲ ਦਾ ਯੁੱਗ ਦੁਬਾਰਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਸਾਇਕਲ ਚਲਾਉਂਦੇ ਹਨ ਉਨ੍ਹਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ।