ਮੰਡੀ ਗੋਬਿੰਦਗੜ੍ਹ 'ਚ ਪਟਾਕੇ ਚਲਾਉਣ ਤੇ ਵੇਚਣ 'ਤੇ ਪਾਬੰਧੀ - ਪੰਜਾਬ ਸਰਕਾਰ ਦੇ ਆਦੇਸ਼
ਫ਼ਤਿਹਗੜ੍ਹ ਸਾਹਿਬ: ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਲੋਕ ਇਸ ਵਾਰ ਦੀਵਾਲੀ 'ਤੇ ਪਟਾਕੇ ਨਹੀਂ ਚਲਾ ਪਾਉਣਗੇ। ਇਸ ਸੰਬੰਧ ਵਿੱਚ ਅਮਲੋਹ ਦੇ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਜੋ ਵੀ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪਟਾਕੇ ਵੇਚਣ ਵਾਲਿਆਂ ਨੇ ਇਸ ਫ਼ੈਸਲੇ ਨੂੰ ਗ਼ਲਤ ਕਰਾਰ ਦਿੱਤਾ।