ਸਿਵਲ ਹਸਪਤਾਲ ਦੀ ਬੱਤੀ ਗੁੱਲ, ਟਾਰਚ ਲਗਾ ਕੇ ਮਰੀਜ਼ਾਂ ਨੂੰ ਚੈਕ ਕਰ ਰਹੇ ਡਾਕਟਰ - AAP Clinic
ਹੁਸ਼ਿਆਰਪੁਰ: ਜਿੱਥੇ ਇਕ ਪਾਸੇ, ਜਿੱਥੇ ਸੂਬੇ ਦੀ ਆਮ ਆਦਮੀ ਪਾਰਟੀ ਸਿਹਤ ਸਹੂਲਤਾਵਾਂ ਨੂੰ ਲੈ ਕੇ ਦਮ ਭਰਦੀ ਨਹੀਂ ਥੱਕਦੀ, ਉੱਥੇ ਹੀ ਜੇਕਰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਗੱਲ ਕਰੀਏ, ਤਾਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਹਾਲਤ ਅੱਜ ਵੀ ਅਜਿਹੀ ਹੈ ਕਿ, ਜੋ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦੀ ਨਜ਼ਰ ਆ ਰਹੀ ਹੈ। ਇੱਥੇ ਆਉਣ ਵਾਲੇ ਮਰੀਜ਼ ਜਿੱਥੇ ਆਪਣੀ ਬਿਮਾਰੀ ਨੂੰ ਲੈ ਕੇ ਚਿੰਤਾ ਵਿੱਚ ਹਨ, ਉੱਥੇ ਹੀ ਅੱਤ ਦੀ ਗਰਮੀ ਵਿੱਚ ਇਲਾਜ ਕਰਵਾਉਣ ਆਏ ਮਰੀਜ਼ ਹਸਪਤਾਲ ਵਿੱਚ ਲਾਈਟ ਨਾ ਹੋਣ ਕਾਰਨ ਗਰਮੀ ਵਿੱਚ ਤੜਫਦੇ ਦਿਖਾਈ ਦਿੱਤੇ। ਅੱਜ ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਲਾਈਟ ਜਾਣ ਕਾਰਨ ਹਨੇਰੇ ਵਿੱਚ ਡੁੱਬਿਆ ਰਿਹਾ ਤੇ ਡਾਕਟਰ ਵੀ ਮਰੀਜ਼ਾਂ ਦਾ ਟਾਰਚਾਂ ਬਾਲ (AAP Clinic) ਕੇ ਇਲਾਜ ਕਰਦੇ ਦਿਖਾਈ ਦਿੱਤੇ।