ਮਾਝੇ ਦੇ ਇਤਿਹਾਸਕ ਬੱਬੇਹਾਲੀ ਛਿੰਝ ਮੇਲੇ ਦੀ ਹੋਈ ਸ਼ੁਰੂਆਤ - ਗੁਰਬਚਨ ਸਿੰਘ ਬੱਬੇਹਾਲੀ
ਗੁਰਦਾਸਪੁਰ: ਮਾਝੇ ਦੇ ਇਤਿਹਾਸਕ ਬੱਬੇਹਾਲੀ ਛਿੰਝ ਮੇਲੇ ਦੇ ਸ਼ੁਰੂਆਤ ਹੋ ਚੁੱਕੀ ਹੈ। ਮੇਲੇ ਦੇ ਪਹਿਲੇ ਦਿਨ ਬਟਾਲਾ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਮੇਲੇ ਦੇ ਸਰਪ੍ਰਸਤ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਮੇਲੇ ਦੀ ਸ਼ੁਰੂਆਤ ਕਰਵਾਈ। ਇਸ ਮੌਕੇ 'ਤੇ ਗਾਇਕ ਜੋੜੀ ਦੀਪ ਢਿਲੋਂ ਅਤੇ ਜੈਸਮੀਨ ਨੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰ ਮੇਲੇ ਵਿੱਚ ਰੰਗ ਬੰਨਿਆ। ਇਸ ਮੇਲੇ ਵਿੱਚ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ 'ਤੇ ਬਟਾਲਾ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਮੇਲੇ ਦੇ ਸਰਪ੍ਰਸਤ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਅੱਜ ਮੇਲੇ ਦਾ ਪਹਿਲਾਂ ਦਿਨ ਹੈ ਅਤੇ ਅੱਜ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਹੈ ਅਤੇ ਕਬੱਡੀ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ ਹਨ ਅਤੇ ਕੱਲ ਇੰਟਰਨੈਸ਼ਨਲ ਪਹਿਲਵਾਨ ਇਸ ਮੇਲੇ ਵਿੱਚ ਆਪਣੇ ਜੌਹਰ ਵਿਖਾਉਣਗੇ ਅਤੇ ਜਿੱਤੇ ਹੋਏ ਕਬੱਡੀ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸਨਮਾਨਿਤ ਕਰਨਗੇ।