ਸ਼ੇਖ ਫਰੀਦ ਆਗਮਨ ਪੁਰਬ ਦੇ 8ਵੇਂ ਦਿਨ ਵੀ ਮੇਲੇ ਦੀਆਂ ਰੌਣਕਾਂ ਬਰਕਰਾਰ - ਬਾਬਾ ਸ਼ੇਖ ਫਰੀਦ ਆਗਮਨ ਪੁਰਬ
ਫ਼ਰੀਦਕੋਟ: ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ 8ਵੇਂ ਦਿਨ ਵੀ ਮੇਲੇ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆ ਸਨ। ਮੇਲੇ ਵਿਚ ਆਏ ਲੋਕਾਂ ਨੇ ਜਿਥੇ ਵੱਖ-ਵੱਖ ਪਕਵਾਨਾ ਦਾ ਸੁਆਦ ਚੱਖਿਆ ਉੱਥੇ ਹੀ ਕੌਮੀਂ ਲੋਕ ਨਾਚ ਵਿਚ ਹਿੱਸਾ ਲੈਣ ਆਏ ਕਲਾਕਾਰਾਂ ਨੇ ਮੇਲਾ ਗਰਾਉਂਡ ਵਿਚ ਜਾ ਕੇ ਆਪਣੀ ਪੇਸ਼ਕਾਰੀ ਦਿੱਤੀ ਅਤੇ ਰੰਗ ਬੰਨ੍ਹਿਆ। ਫ਼ਰੀਦਕੋਟ ਵਿੱਚ ਮਨਾਏ ਜਾ ਰਹੇ 11 ਰੋਜ਼ਾ ਸ਼ੇਖ ਫਰੀਦ ਆਗਮਨ ਪੁਰਬ ਮੇਲੇ ਵਿਚ ਸ਼ਾਮਲ ਹੋਣ ਆਏ ਲੋਕਾਂ ਨੇ ਕਿਹਾ ਕਿ ਹਰ ਸਾਲ 5 ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਪਰ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਉਪਰਾਲਾ ਕਰ ਇਸ ਨੂੰ 11 ਦਿਨ ਮਨਾਇਆ ਜਾ ਰਿਹਾ ਹੈ ਜਿਸ ਵਿਚ ਆ ਕੇ ਲੋਕਾਂ ਖੂਬ ਆਨੰਦ ਮਾਣ ਰਹੇ ਹਨ।