ਹੈਰਾਨੀਜਨਕ !, ਦਿਨ ਦਿਹਾੜੇ ਬੈਂਕ ਲੁੱਟਣ ਦੀ ਕੋਸ਼ਿਸ਼, ਦੇਖੋ ਵੀਡੀਓ - ਇੰਡਸਇੰਡ ਬੈਂਕ
ਮੋਗਾ: ਪੰਜਾਬ ਵਿੱਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ, ਸੂਬੇ ਭਰ ਵਿੱਚੋਂ ਆਏ ਦਿਨੀਂ ਕੋਈ ਨਾ ਕੋਈ ਵਾਰਦਾਤ ਦੇਖਣ ਸੁਣਨ ਨੂੰ ਮਿਲਦੀ ਹੈ। ਉਥੇ ਹੀ ਤਾਜ਼ਾ ਮਾਮਲਾ ਮੋਗਾ ਦਾ ਹੈ, ਜਿੱਥੇ ਦਿਨ ਦਿਹਾੜੇ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਮੋਗਾ-ਫਿਰੋਜ਼ਪੁਰ ਜੀ ਟੀ ਰੋਡ ਦੇ ਪਿੰਡ ਦਾਰਾਪੁਰ ਵਿਖੇ ਇੰਡਸਇੰਡ ਬੈਂਕ ਨੂੰ ਬਦਮਾਸ਼ਾਂ ਵੱਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਬੈਂਕ ਦੇ ਗਾਰਡ ਨੂੰ ਜ਼ਖਮੀ ਕਰ ਦਿੱਤਾ। ਇਹ ਸਾਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਵੀਡੀਓ ਵਿੱਚ ਸ਼ਰੇਆਮ ਦੇਖਿਆ ਜਾ ਸਕਦਾ ਹੈ ਕਿ ਤਿੰਨ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਫਰਾਰ ਹੋ ਜਾਂਦੇ ਹਨ, ਜਿਹਨਾਂ ਦੇ ਹੱਥ ਵਿੱਚ ਕਿਰਪਾਨ ਹੈ।