Powercut:ਰਾਤ ਦੇ 11 ਵਜੇ ਲੋਕਾਂ ਨੇ ਘੇਰਿਆ ਬਿਜਲੀ ਘਰ - ਤਾਰਾਂ ਵਿਚ ਸ਼ਾਰਟ ਸਰਕਟ
ਅੰਮ੍ਰਿਤਸਰ:ਗਰਮੀ ਆਉਂਦੇ ਸਾਰ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ।ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਜਿਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਕੱਟ ਲਗਾਇਆ ਗਿਆ।ਬਿਜਲੀ ਦੇ ਕੱਟ ਲੱਗਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਕੰਪਲੇਂਟ ਆਨਲਾਈਨ ਕੀਤੀ ਗਈ ਪਰ ਬਿਜਲੀ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਦਾ ਕੋਈ ਫੋਨ ਨਹੀਂ ਆਇਆ ।ਇਸ ਤੋਂ ਬਾਅਦ ਲੋਕਾਂ ਨੇ ਗੇਟ ਹਕੀਮਾਂ ਦੇ ਬਿਜਲੀ ਘਰ ਦੇ ਬਾਹਰ ਜਾ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਬਾਰੇ ਪ੍ਰਦਰਸ਼ਨਕਾਰੀ ਡਾਕਟਰ ਰਾਜਿੰਦਰ ਦਾ ਕਹਿਣਾ ਹੈ ਕਿ ਅਸੀਂ ਬਿਜਲੀ ਵਿਭਾਗ ਨੂੰ ਆਨਲਾਈਨ ਸ਼ਿਕਾਇਤ ਕੀਤੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।