ਬੁਲਟ ਦੇ ਪਟਾਕੇ ਪਾਉਣ ਨੂੰ ਲੈਕੇ ASI ਨੇ ਫੌਜੀ ਦਾ ਕੱਟਿਆ ਚਲਾਨ, ਮਾਹੌਲ ਹੋਇਆ ਗਰਮ! - ਫੌਜੀ ਨੂੰ ਬੁਲਟ ਦੇ ਪਟਾਕੇ ਪਾਉਣੇ ਪਏ ਮਹਿੰਗੇ
ਮਾਨਸਾ: ਜ਼ਿਲ੍ਹੇ ਵਿੱਚ ਇੱਕ ਛੁੱਟੀ ’ਤੇ ਆਏ ਫੌਜੀ ਨੂੰ ਬੁਲਟ ਦੇ ਪਟਾਕੇ ਪਾਉਣੇ ਉਸ ਸਮੇਂ ਮਹਿੰਗੇ ਪੈ ਗਏ ਜਦੋਂ ਟਰੈਫਿਕ ਪੁਲਿਸ ਦੇ ਏਐਸਆਈ ਨੇ ਉਸ ਨੂੰ ਸ਼ਰ੍ਹੇਆਮ ਬਾਜ਼ਾਰ ਵਿੱਚ ਚਲਾਨ ਕੱਟ ਦਿੱਤਾ। ਇਸ ਦੌਰਾਨ ਦੋਵਾਂ ਵਿਚਕਾਰ ਕਾਫੀ ਤਕਰਾਰਬਾਜ਼ੀ ਵੀ ਹੁੰਦੀ ਵਿਖਾਈ ਦਿੱਤੀ। ਉਨ੍ਹਾਂ ਦੀ ਤਕਰਾਰਬਾਜ਼ੀ ਨੂੰ ਲੈਕੇ ਲੋਕਾਂ ਦਾ ਵੀ ਕਾਫੀ ਇਕੱਠ ਹੋ ਗਿਆ। ਚਲਾਨ ਕੱਟਣ ਦੀ ਇਹ ਪੂਰੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈਕੇ ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਹਨ।