ਏਐੱਸਆਈ ਰਿਸ਼ਵਤ ਲੈਦਾ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ - ਫਗਵਾੜਾ ਰਿਸ਼ਵਤ ਕੇਸ
ਥਾਣਾ ਸਿਟੀ ਦੀ ਪੁਲਿਸ ਦੇ ਉਦੋਂ ਹੱਥ ਪੈਰ ਫੁੱਲਦੇ ਨਜ਼ਰ ਆਏ ਜਦੋਂ ਵਿਜੀਲੈਂਸ ਦੀ ਟੀਮ ਨੇ ਏਐੱਸਆਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਕਾਬੂ ਕਰ ਲਿਆ। ਇਸ ਬਾਰੇ ਸ਼ਿਕਾਇਤਕਰਤਾ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਏਐੱਸਆਈ ਜਸਬੀਰ ਸਿੰਘ ਐਸਡੀਐਮ ਦੀ ਹਿਦਾਇਤਾਂ 'ਤੇ ਮਾਮਲਾ ਦਰਜ ਕਰਨ 'ਤੇ ਟਾਲ ਮਟੋਲ ਕਰ ਰਿਹਾ ਸੀ। ਉਸ ਸਬੰਧ ਵਿੱਚ ਜਸਬੀਰ ਸਿੰਘ ਨੇ 10 ਹਜ਼ਾਰ ਦੀ ਮੰਗ ਕੀਤੀ ਜਿਸ ਦੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਦੇ ਦਿੱਤੀ ਗਈ। ਕਪੂਰਥਲਾ ਵਿਜੀਲੈਂਸ ਟੀਮ ਨੇ ਮੌਕੇ 'ਤੇ ਜਾ ਕੇ ਏਐਸਆਈ ਨੂੰ 10 ਹਜ਼ਾਰ ਦੀ ਨਕਦੀ ਸਮੇਤ ਕਾਬੂ ਕਰ ਲਿਆ ਡੀਐੱਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਕਪੂਰਥਲਾ ਨੇ ਦੱਸਿਆ ਕਿ ਵਿਜੀਲੈਂਸ ਡਿਪਾਰਟਮੈਂਟ ਨੇ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਵਿੱਚ ਲੱਗੇ ਹੋਏ ਹਨ।