ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਲਾਰੇ ਦੇ ਕੇ ਕੀਤੀ ਵੋਟਾਂ ਦੀ ਖੇਤੀ : ਅਸ਼ਵਨੀ ਸ਼ਰਮਾ - ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ
ਸਰਹਿੰਦ: ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਵੀਰਵਾਰ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ 'ਤੇ ਸਰਹਿੰਦ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗਰਾਂਟਾਂ ਦੇ ਲਾਰੇ ਦੇ ਕੇ ਵੋਟਾਂ ਦੀ ਖੇਤੀ ਤਾਂ ਕਰ ਲਈ ਹੈ। ਪਰ ਪੰਜਾਬੀ ਤੇ ਗੈਰਤਮਂਦ ਲੋਕ ਇਸਨੂੰ ਜ਼ਿਆਦਾ ਦੇਰ ਤੱਕ ਸਹਿਣ ਨਹੀਂ ਕਰਨਗੇ। ਉੱਥੇ ਹੀ ਉਨ੍ਹਾਂ ਨੇ ਮਹਿੰਗਾਈ 'ਤੇ ਬੋਲਦੇ ਹੋਏ ਕਿਹਾ ਕਿ ਮਹਿੰਗਾਈ ਇਕੱਲੇ ਭਾਰਤ ਵਿੱਚ ਹੀ ਨਹੀਂ ਵਧੀ ਸਗੋਂ ਪੂਰੀ ਦੁਨੀਆਂ ਦੇ ਵਿੱਚ ਹੀ ਮਹਿੰਗਾਈ ਵਧੀ ਹੈ, ਜਿਸ ਦਾ ਮੁੱਖ ਕਾਰਨ ਰੂਸ ਤੇ ਯੂਕਰੇਨ ਯੁੱਧ ਹੈ।