ਮੰਗਾਂ ਨੂੰ ਲੈਕੇ ਆਸ਼ਾ ਵਰਕਰਾਂ ਦਾ ਵੱਡਾ ਐਲਾਨ - ਮੰਗਾਂ ਨੂੰ ਲੈਕੇ ਆਸ਼ਾ ਵਰਕਰਾਂ ਦਾ ਵੱਡਾ ਐਲਾਨ
ਸ੍ਰੀ ਫਤਿਹਗੜ੍ਹ ਸਾਹਿਬ: ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਵੱਲੋਂ ਮੰਗਾਂ ਨੂੰ ਲੈਕੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿੱਚ ਕਾਰਜਕਾਰੀ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਰਜੇਸ਼ ਕੁਮਾਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਰੋਨਾ ਕਾਲ ਦੇ ਦੌਰਾਨ ਬਹੁਤ ਕੰਮ ਕੀਤਾ ਗਿਆ ਹੈ ਜਿਵੇਂ ਕਿ ਫਤਿਹ ਕਿੱਟ ਘਰ ਤੱਕ ਪਹੁੰਚਾਉਣਾ, ਕੋਰੋਨਾ ਮਰੀਜ ਦਾ ਡਾਟਾ ਰੱਖਣਾ, ਹੋਰ ਸੂਚੀਆਂ ਤਿਆਰ ਕਰਨਾ ਆਦਿ ਪਰ ਹੁਣ ਸਰਕਾਰ ਵੱਲੋਂ ਕੋਰੋਨਾ ਦਾ ਇਨਸੈਂਟਿਵ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਕੋਰੋਨਾ ਭੱਤਾ ਉਦੋਂ ਤੱਕ ਜਾਰੀ ਰੱਖਿਆ ਜਾਵੇ, ਜਦੋਂ ਤੱਕ ਕੋਰੋਨਾ ਨਾਲ ਸਬੰਧਤ ਕੰਮ ਬਿੱਲਕੁਲ ਖਤਮ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਨਾਲ ਸਬੰਧਤ ਭੱਤੇ ਖਤਮ ਕਰ ਦਿੱਤੇ ਗਏ ਹਨ ਤਾਂ ਭਵਿੱਖ ਵਿੱਚ ਕੋਵਿਡ ਤੇ ਹੋਣ ਵਾਲੀ ਕਿਸੇ ਵੀ ਸਮੱਸਿਆ ਦਾ ਜ਼ਿੰਮੇਵਾਰ ਮਹਿਕਮਾ ਹੋਵੇਗਾ।