ਮਜ਼ਦੂਰ ਦਿਵਸ ’ਤੇ ਆਰਟਿਸਟ ਨੇ ਕੀਤਾ ਕਮਾਲ, ਤੁਸੀਂ ਵੀ ਦੇਖੋ ਵੀਡੀਓ - ਮਜ਼ਦੂਰ ਦਿਵਸ ’ਤੇ ਆਰਟਿਸਟ ਨੇ ਕੀਤਾ ਕਮਾਲ
ਜਲੰਧਰ: ਮਜ਼ਦੂਰ ਦਿਵਸ ਦੇ ਮੌਕੇ ਜਲੰਧਰ ਦੇ ਆਰਟਿਸਟ ਨੇ ਹਥੌੜੇ ਨੂੰ ਫੜਨ ਵਾਲੇ ਹੱਥ ਦੀ ਕਲਾਕ੍ਰਿਤੀ ਤਿਆਰ ਕੀਤੀ ਹੈ ਜੋ ਇੱਕ ਮਜ਼ਦੂਰ ਦੇ ਕੰਮ ਕਰਨ ਵਾਲੇ ਹੱਥ ਦੇ ਵਿੱਚ ਫੜਿਆ ਹਥੌੜੇ ਨੂੰ ਦਰਸਾਉਂਦਾ ਹੈ। ਆਰਟਿਸਟ ਵਰੁਣ ਦੇ ਦੱਸਿਆ ਕਿ ਉਸ ਨੇ ਇਹ ਇੰਸਟਾਲੇਸ਼ਨ ਨਟ, ਬੋਲਟ, ਨਹੁੰ, ਪੇਚਾਂ, ਵਾਸ਼ਲ, ਸੈਨੇਟਰੀ ਪਾਈਪ, ਸਟਾਪਰਸ, ਦੀ ਵਰਤੋਂ ਕਰਕੇ ਇੱਕ ਕਲਾ ਤਿਆਰ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਇਸ ਨੂੰ ਇੱਕ ਫੈਕਟਰੀ ਵਿੱਚੋਂ ਲਿਆ ਹੈ ਜਿੱਥੇ ਹੁਣ ਇਹਨਾਂ ਦਾ ਇਸਤੇਮਾਨ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਬਣਾਈ ਗਈ ਕਲਾਕ੍ਰਿਤੀ ਇਕ ਮਜ਼ਦੂਰ ਦੀ ਮਿਹਨਤ ਨੂੰ ਦਰਸਾਉਂਦੀ ਹੈ। ਵਰੁਣ ਟੰਡਨ ਨੇ ਦੱਸਿਆ ਕਿ ਇਸ ਨੂੰ ਬਣਾਉਣ ਦੇ ਵਿਚ ਉਨ੍ਹਾਂ ਨੂੰ ਚਾਰ ਘੰਟੇ ਦਾ ਸਮਾਂ ਲੱਗਾ ਹੈ।