ਗਣੇਸ਼ ਚਤੁਰਥੀ ਨੂੰ ਲੈ ਕੇ ਕਾਰੀਗਰਾਂ ਵਿੱਚ ਉਤਸ਼ਾਹ, ਬਣਾਈਆਂ 4 ਤੋਂ 8 ਫੁੱਟ ਲੰਮੀਆਂ ਮੂਰਤੀਆਂ - Ganesh Chaturthi celebration
ਗਣੇਸ਼ ਚਤੁਰਥੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੌਣਕਾਂ (Ganesh Chaturthi 2022) ਲੱਗ ਜਾਂਦੀਆਂ ਹਨ। ਇਸ ਵਾਰ ਗਣੇਸ਼ ਚਤੁਰਥੀ ਨੂੰ ਲੈ ਕੇ ਪਟਿਆਲਾ ਵਿੱਚ ਵੀ ਗਣਪਤੀ ਬੱਪਾ ਦੀਆਂ ਮੂਰਤੀਆਂ ਬਣਾਉਣ ਨੂੰ ਲੈ ਕੇ ਕਾਰੀਗਰਾਂ ਵਿੱਚ ਖੂਬ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਟਿਆਲਾ ਵਿੱਚ ਕਾਰੀਗਰ ਨੇ ਦੱਸਿਆ ਕਿ ਹੁਣ ਮੂਰਤੀਆਂ ਬਣਾਉਣ ਵਾਲਾ ਸਾਮਾਨ ਮਹਿੰਗਾ ਹੋ ਜਾਣ ਕਰ ਕੇ, ਕੀਮਤ ਵੀ ਵਧਾਈ ਗਈ ਹੈ। ਪਰ, ਸ਼ਰਧਾਲੂਆਂ ਵਿੱਚ ਗਣੇਸ਼ ਚਤੁਰਥੀ ਨੂੰ ਲੈ ਕੇ ਕਾਫ਼ੀ ਉਦਸ਼ਾਹ ਹੈ ਜਿਸ ਕਾਰਨ ਉਹ ਗਣਪਤੀ ਬੱਪਾ ਦੀਆਂ ਮੂਰਤੀਆਂ ਖ਼ਰੀਦ ਰਹੇ ਹਨ।