'ਹਾਈਕਮਾਂਡ ਦੇ ਫ਼ੈਸਲੇ ਦਾ ਸਿੱਧੂ ਸਮਰਥਕ ਕਰਨ ਇੰਤਜ਼ਾਰ' - High Command
ਬਟਾਲਾ: ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ, ਕਿ ਨਵਜੋਤ ਸਿੰਘ ਸਿੱਧੂ ਸਾਰੇ ਕਾਂਗਰਸੀ ਆਗੂਆਂ ਨਾਲ ਇਸ ਕਰਕੇ ਮੀਟਿੰਗ ਕਰ ਰਹੇ ਹਨ, ਕਿ ਸਾਰਿਆਂ ਨਾਲ ਰਲ ਕੇ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਂਦੀ ਜਾਵੇ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਵਿੱਚ ਜੋ ਨਵਜੋਤ ਸਿੰਘ ਸਿੱਧੂ ਦੇ ਹੋਡਿੰਗਸ ਲਗ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ, ਕਿ ਇਹ ਥੋੜ੍ਹਾ ਸਬਰ ਕਰਨ ਅਤੇ ਹਾਈਕਮਾਂਡ ਦੇ ਐਲਾਨ ਤੋਂ ਬਾਅਦ ਹੋਰਡਿੰਗ ਲਗਾਉਣ। ਉਨ੍ਹਾਂ ਨੇ ਕਿਹਾ, ਕਿ ਜੋ ਫੈਸਲਾ ਪਾਰਟੀ ਦੀ ਹਾਈਕਮਾਂਡ ਕਰੇਗੀ, ਉਹ ਹੀ ਸਾਰੀਆਂ ਦੇ ਸਿਰ ਮੱਥੇ ਹੋਵੇਗਾ। ਉਨ੍ਹਾਂ ਨੇ ਕਿਹਾ, ਕਿ ਸਿੱਧੂ ਪਾਰਟੀ ਪ੍ਰਧਾਨ ਲਈ ਨਹੀਂ ਪੰਜਾਬ ਵਿੱਚ ਦੁਬਾਰਾ ਤੋਂ ਕਾਂਗਰਸ ਦੀ ਸਰਕਾਰ ਬਣਾਉਣ ਲਈ ਜ਼ੋਰ ਮਾਰ ਰਹੇ ਹਨ।
Last Updated : Jul 17, 2021, 6:54 PM IST