ਫੌਜ ਦਾ ਇੱਕ ਟਰੱਕ ਪੁਲਿਸ ਬੈਰੀਕੈਡ ਨਾਲ ਟਕਰਾਇਆ, ਜਾਨੀ ਨੁਕਸਾਨ ਤੋਂ ਬਚਾਅ - ਜਾਨੀ ਨੁਕਸਾਨ ਤੋਂ ਬਚਾਅ
ਜਲੰਧਰ ਦੇ ਫਗਵਾੜਾ ਦੇ ਸ਼ੁਗਰ ਮਿਲ ਪੁੱਲ ਵਿਖੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋ ਭਾਰਤੀ ਫੌਜ ਦਾ ਇੱਕ ਟਰੱਕ ਕਿਸਾਨ ਧਰਨੇ ਦੇ ਨਜ਼ਦੀਕ ਲੱਗੇ ਪੁਲਿਸ ਬੈਰੀਕੇਡਾਂ ਨਾਲ ਜਾ ਟਕਰਾਇਆ। ਦੱਸ ਦਈਏ ਕਿ ਪੁੱਲ ਉੱਤੇ ਕਿਸਾਨਾਂ ਦਾ ਧਰਨਾ ਚਲ ਰਿਹਾ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ ਬੈਰੀਕੈਡਿੰਗ ਕੀਤੀ ਹੋਈ ਸੀ। ਮੌਕੇ ’ਤੇ ਮੌਜੂਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦਾ ਇੱਕ ਟੱਰਕ ਜਿਸ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਣ ਕਾਰਨ ਉਸਦੀ ਬ੍ਰੇਕ ਨਹੀ ਲੱਗੀ ਅਤੇ ਉਹ ਧਰਨੇ ਵਾਲੀ ਥਾਂ ਉੱਤੇ ਲੱਗੇ ਬੈਰੀਕੈਡ ਨਾਲ ਜਾ ਟਕਰਾਇਆ। ਫਾਈਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਿਕ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ। ਉਨਾਂ ਪ੍ਰਸ਼ਾਸਨ ਪਾਸੋ ਮੰਗ ਕੀਤੀ ਹੈ ਕਿ ਉਕਤ ਥਾਂ ’ਤੇ ਸੀਮੈਂਟ ਦੇ ਬੈਰੀਕੈਂਡ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ।