ਫੌਜ ਦੇ ਕਾਫਲੇ ਨਾਲ ਵਾਪਰਿਆ ਭਿਆਨਕ ਹਾਦਸਾ, ਸੂਬੇਦਾਰ ਦੀ ਮੌਤ - ਫੌਜ ਦੇ ਸੂਬੇਦਾਰ ਦੀ ਮੌਤ
ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ-ਰਾਜਪੁਰਾ ਜੀ.ਟੀ. ਰੋਡ 'ਤੇ ਪਿੰਡ ਪਤਾਰਸੀ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਫੌਜ ਦੇ ਇੱਕ ਸੂਬੇਦਾਰ ਸਾਬਰ ਮੱਲ ਖਿੱਚਰ ਵਾਸੀ ਬੀਕਾਨੇਰ ਦੀ ਮੌਤ ਹੋ ਗਈ ਜਦਕਿ ਓਮਕਾਰ ਸਿੰਘ ਅਤੇ ਪਵਨ ਕੁਮਾਰ ਇਲਾਜ਼ ਅਧੀਨ ਹਨ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ 'ਚ ਤਾਇਨਾਤ ਕਰਨਲ ਦੇਵਿੰਦਰ ਗੋਹਾਨੀ ਦੇ ਮੁਤਾਬਿਕ ਉਨਾਂ ਦੀ ਬਟਾਲੀਅਨ ਦਾ ਕਾਫਲਾ ਅੰਬਾਲਾ ਕੈਂਟ ਤੋਂ ਫਿਰੋਜ਼ਪੁਰ ਜਾ ਰਿਹਾ ਸੀ ਤਾਂ ਰਾਜਪੁਰਾ-ਸਰਹਿੰਦ ਜੀ.ਟੀ. ਰੋਡ 'ਤੇ ਪਿੰਡ ਪਤਾਰਸੀ ਨੇੜੇ ਪਹੁੰਚਣ 'ਤੇ ਉਨਾਂ ਦੇ ਅੱਗੇ ਜਾ ਰਹੀ ਫੌਜ ਦੇ ਕਾਫਲੇ ਦੀ ਇੱਕ ਗੱਡੀ ਨੂੰ ਗਲਤ ਸਾਈਡ ਤੋਂ ਓਵਰਟੇਕ ਕਰ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
TAGGED:
Army Subedar killed