ਰਿਸ਼ੀਕੇਸ਼ 'ਚ ਰਾਫਟਿੰਗ ਦੌਰਾਨ ਗੰਗਾ 'ਚ ਡਿੱਗੀਆਂ ਦੋ ਲੜਕੀਆਂ,ਫੌਜ ਦੇ ਜਵਾਨਾਂ ਨੇ ਇਸ ਤਰ੍ਹਾਂ ਬਚਾਈ ਜਾਨ - ਰਿਸ਼ੀਕੇਸ਼ ਵਿੱਚ ਰਾਫਟਿੰਗ
ਦੇਹਰਾਦੂਨ: ਰਿਸ਼ੀਕੇਸ਼ 'ਚ ਰਾਫਟਿੰਗ ਕਰਦੇ ਸਮੇਂ ਗੰਗਾ ਨਦੀ ਦੇ ਤੇਜ਼ ਵਹਾਅ 'ਚ ਦੋ ਲੜਕੀਆਂ ਵਹਿ ਗਈਆਂ। ਜਿਨ੍ਹਾਂ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ। ਫਿਲਹਾਲ ਦੋਵੇਂ ਲੜਕੀਆਂ ਸਿਹਤਮੰਦ ਹਨ। ਬਚਾਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਫਟਿੰਗ ਟੀਮ ਦੇ ਇੱਕ ਮੈਂਬਰ ਨੇ ਆਪਣੀ ਸੂਝ-ਬੂਝ ਨਾਲ ਦੋਵਾਂ ਲੜਕੀਆਂ ਨੂੰ ਡੁੱਬਣ ਤੋਂ ਬਚਾਇਆ।