ਪੰਚਾਇਤੀ ਜ਼ਮੀਨਾਂ ਹੁਣ ਉਦਯੋਗਿਕ ਸਿਸਟਮ ਦੇ ਲਈ ਇਸਤੇਮਾਲ ਕੀਤੀਆਂ ਜਾਣਗੀਆਂ: ਰਜਿੰਦਰ ਬਾਜਵਾ - Punjab Cabinet Meeting latest news
ਚੰਡੀਗੜ੍ਹ:ਪੰਜਾਬ ਕੈਬਿਨੇਟ ਦੀ ਮੀਟਿੰਗ ਹੋਈ ਜਿਸਦੀ ਬਾਰੇ ਦੱਸਦੇ ਹੋਏ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਕੈਬਿਨੇਟ ਵਿੱਚ ਵੱਡੇ ਫ਼ੈਸਲੇ ਲਏ ਗਏ ਹਨ, ਜਿਸਦੇ ਵਿੱਚੋਂ ਇੱਕ ਹੈ ਪੰਜਾਬ ਦੇ ਵਿੱਚ ਉਦਯੋਗ ਨੂੰ ਵਧਾਵਾ ਦੇਣ ਦੇ ਲਈ ਪੰਚਾਇਤੀ ਰਾਜ ਐਕਟ ਦੇ ਵਿੱਚ ਬਦਲਾਅ ਕੀਤਾ ਗਿਆ, ਜਿਸ ਦੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਗ੍ਰਾਮੀਣ ਖੇਤਰ 'ਚ ਜੇ ਕੋਈ ਵਪਾਰ ਕਰਨ ਦੇ ਲਈ ਜ਼ਮੀਨ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਮੀਨ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਪੰਚਾਇਤਾਂ ਤੋਂ ਮਨਜ਼ੂਰੀ ਲੈ ਦਿੱਤੀ ਗਈ ਹੈ ਜਿਸ ਨਾਲ ਕੋਈ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਵੱਲੋਂ ਰੇਲ ਕਨੈਕਟੀਵਿਟੀ ਵਾਲੇ ਖੇਤਰ ਦੇ ਵਿੱਚ ਜ਼ਮੀਨ ਲੈਣ ਦੀ ਖਰੀਦਦਾਰੀ ਕਹੀ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਕੋਲ ਇੱਕ ਹਜ਼ਾਰ ਏਕੜ 'ਚ ਇੰਡਸਟਰੀ ਪਾਰਕ ਬਣਾਇਆ ਜਾਵੇਗਾ, ਜਿਸ ਨਾਲ ਉਦਯੋਗਾਂ ਨੂੰ ਵਧਾਵਾ ਮਿਲੇਗਾ।