VIDEO: ਦੁਕਾਨਦਾਰ ਸਾਹਮਣੇ ਅਨੁਪਮ ਖੇਰ ਦੀ ਬੋਲਤੀ ਹੋਈ ਬੰਦ, 5 ਸਾਲ ਦਾ ਕੰਮ ਪੁੱਛਿਆ ਤਾਂ... - chandigarh
ਚੰਡੀਗੜ੍ਹ: ਭਾਜਪਾ ਉਮੀਦਵਾਰ ਕਿਰਨ ਖੇਰ ਦੇ ਪਤੀ ਤੇ ਅਦਾਕਾਰ ਅਨੁਪਮ ਖੇਰ ਵੱਲੋਂ ਚੰਡੀਗੜ੍ਹ ਵਿਖੇ ਆਪਣੀ ਪਤਨੀ ਦੇ ਹੱਕ ਵਿੱਚ 'ਡੋਰ ਟੁ ਡੋਰ' ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਦੋਂ ਅਨੁਪਮ ਵੋਟ ਅਪੀਲ ਕਰ ਰਹੇ ਸਨ ਤਾਂ ਇੱਕ ਦੁਕਾਨਦਾਰ ਨੇ ਉਨ੍ਹਾਂ ਨੂੰ ਭਾਜਪਾ ਦਾ ਸਾਲ 2014 ਦਾ ਘੋਸ਼ਣਾ ਪੱਤਰ ਵਿਖਾ ਕੇ ਸਵਾਲ ਕੀਤਾ ਕਿ ਇਸ ਵਿੱਚੋਂ ਹੁਣ ਤੱਕ ਕਿੰਨੇ ਕੰਮ ਪੂਰੇ ਕੀਤੇ ਗਏ ਹਨ ਜਿਸ ਦਾ ਖੇਰ ਕੋਈ ਜਵਾਬ ਨਹੀਂ ਦੇ ਸਕੇ ਅਤੇ ਸਿਰਫ਼ ਮੁਸਕਰਾ ਕੇ ਉੱਥੋਂ ਚੱਲਦੇ ਬਣੇ।