ਇੰਦਰਜੀਤ ਨਿੱਕੂ ਦੇ ਹੱਕ ਵਿੱਚ ਨਿੱਤਰਿਆਂ ਇੱਕ ਹੋਰ ਪੰਜਾਬੀ ਗਾਇਕ - Balkar Sidhu in favor of Inderjit Nikku
ਅੰਮ੍ਰਿਤਸਰ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਭਗਵੰਤ ਸਿੰਘ ਮਾਨ ਦੇ ਬਹੁਤ ਕਰੀਬੀ ਬਲਕਾਰ ਸਿੱਧੂ ਅੱਜ ਅੰਮ੍ਰਿਤਸਰ ਦੇ ਦੌਰੇ ਤੇ ਹਨ। ਜਿੱਥੇ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਉਤੇ ਸ਼ਬਦੀ ਹਮਲੇ ਕੀਤੇ ਗਏ। ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਵੱਲੋਂ ਇੰਦਰਜੀਤ ਸਿੰਘ ਨਿੱਕੂ ਦੇ ਹੱਕ (Balkar Sidhu in favor of Inderjit Nikku) ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਨਿੱਕੂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਕਿ ਉਹ ਆਪਣਾ ਪਰਿਵਾਰ ਸਹੀ ਢੰਗ ਨਾਲ ਪਾਲ ਸਕੇ। ਜ਼ਿਕਰਯੋਗ ਹੈ ਕਿ ਜਦੋਂ ਵੀ ਇੰਦਰਜੀਤ ਸਿੰਘ ਨਿੱਕੂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉਸਦੇ ਥੱਲੇ ਭੱਦੇ ਕਮੇਂਟ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਹੁਣ ਹਰ ਇਕ ਵਰਗ ਦੇ ਲੋਕ ਇੰਦਰਜੀਤ ਸਿੰਘ ਨਿੱਕੂ ਦੇ ਹੱਕ ਦੇ ਵਿਚ ਅੱਗੇ ਆ ਰਹੇ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਜਗ੍ਹਾ ਤੇ ਇਕ ਪੰਜਾਬੀ ਇੰਡਸਟਰੀ ਖੋਲ੍ਹੀ ਜਾਵੇ ਤਾਂ ਜੋ ਕਿ ਪੰਜਾਬ ਦੇ ਨੌਜਵਾਨ ਜੋ ਬੇਰੁਜ਼ਗਾਰ ਹਨ ਅਤੇ ਆਰਥਿਕ ਮਾਲੀ ਹਾਲਤ ਲਈ ਆਪਣਿਆਂ ਨੂੰ ਬਹੁਤ ਡਰਿਆ ਹੋਇਆ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮਾਪਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੱਲਬਾਤ ਜ਼ਰੂਰ ਕਰਾਂਗੇ।
Last Updated : Aug 25, 2022, 7:09 PM IST