ਫਗਵਾੜਾ: ਆਂਗਨਵਾੜੀ ਵਰਕਰਾਂ ਨੇ ਹਾਥਰਸ ਬਲਾਤਕਾਰ ਮਾਮਲੇ 'ਚ ਕੀਤਾ ਰੋਸ ਪ੍ਰਦਰਸ਼ਨ - Anganwadi workers protest
ਫਗਵਾੜਾ: ਆਂਗਨਵਾੜੀ ਵਰਕਰ ਐਸੋਸੀਏਸ਼ਨ ਦੇ ਉਮੀਦਵਾਰ ਅਤੇ ਮੁਲਾਜ਼ਮਾਂ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਏ ਜਬਰ ਜਨਾਹ ਦੇ ਦੋਸ਼ੀਆ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕਰਦੇ ਹੋਏ ਮਾਡਲ ਟਾਊਨ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਆਂਗਨਵਾੜੀ ਵਰਕਰਾਂ ਨੇ ਗੋਲ ਚੌਂਕ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਪ੍ਰਮੁੱਖ ਉਮੀਦਵਾਰਾਂ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੂਪੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।