ਆਂਗਨਵਾੜੀ ਵਰਕਰਾਂ ਨੇ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾ - ਨੋਟੀਫਿਕੇਸ਼ਨ
ਧੂਰੀ: ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਬਲਾਕ ਦੀ ਮੀਟਿੰਗ ਧੂਰੀ ਵਿੱਖੇ ਹੋਈ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿਰੁੱਧ ਵਿੱਚ ਆਂਗਨਵਾੜੀ ਮੁਲਾਜ਼ਮ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਸਿੰਦਰ ਕੌਰ ਬੜੀ ਨੇ ਕਿਹਾ ਕੇ ਸਾਨੂੰ ਆਂਗਨਵਾੜੀ ਦੇ ਵਿੱਚ ਕੰਮ ਕਰਦੇ ਲਗਭਗ 35 ਸਾਲ ਹੋ ਗਏ ਹਨ, ਪਰ ਸਾਨੂੰ ਤਰੱਕੀ ਦੇਣ ਦੀ ਬਜਾਏ ਸਰਕਾਰ ਨੇ 1 ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਵਿੱਚ ਪ੍ਰੀ ਟੀਚਰਾਂ ਦੀ ਭਾਰਤੀ ਕੀਤੀ ਜਾਵੇਗੀ ਜੋ ਸਾਨੂੰ ਮਨਜ਼ੂਰ ਨਹੀਂ ਹੈ।