ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਂਗਣਵਾੜੀ ਵਰਕਰਾਂ ਦੀ ਸਰਕਾਰ ਨੂੰ ਚਿਤਾਵਨੀ
ਸੰਗਰੂਰ ਵਿਖੇ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਦੀ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੂਬਾ ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਉਸ਼ਾ ਰਾਣੀ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਜਿਵੇਂ ਕਿ ਮਾਣ ਭੱਤਾ ਮਕਾਨਾਂ ਦੇ ਕਿਰਾਏ ਤੋਂ ਇਲਾਵਾ ਹੋਰਨਾਂ ਕਈ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਵਿਰੋਧ ਜਤਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਰਗਾ ਅਸ਼ਟਮੀ ਦੇ ਦਿਨ ਮਹਿਲਾਵਾਂ ਸੜਕਾਂ ਉੱਤੇ ਧਰਨੇ ਦੇਣ ਨੂੰ ਮਜਬੂਰ ਹਨ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 14 ਤਰੀਕ ਨੂੰ ਸੰਗਰੂਰ ਵਿੱਚ ਸੀਐਮ ਮਾਨ ਖਿਲਾਫ਼ ਹੱਲਾ ਬੋਲ ਪ੍ਰਦਰਸ਼ਨ ਕਰਨਗੇ।