ਚਸ਼ਮਦੀਦ ਆਇਆ ਸਾਹਮਣੇ, ਦੱਸਿਆ ਕਿਵੇਂ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ.... - ਮਾਨਸਾ ਦੇ ਪਿੰਡ ਜਵਾਹਰਕੇ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀ ਲੱਗਣ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ ਉਸ 'ਤੇ ਗੋਲੀਬਾਰੀ ਹੋਈ ਸੀ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਮਲੇ ਦੇ ਸਬੰਧ 'ਚ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰ ਰਹੀ ਹੈ, ਇਸੇ ਦੌਰਾਨ ਹੀ ਇੱਕ ਚਸ਼ਮਦੀਦ ਸਾਹਮਣੇ ਆਇਆ ਹੈ, ਜਿਸ ਨੇ ਇਸ ਕਤਲ ਦਾ ਅੱਖੀ ਡਿੱਠਾ ਹਾਲ ਦੱਸਿਆ ਹੈ।