ਸੁਲਤਾਨਪੁਰ ਲੋਧੀ ਵਿਖੇ ਮੁਸਲਿਮ ਤੇ ਸਿੱਖ ਭਾਈਚਾਰੇ ਨੇ ਦਿਖਾਈ ਏਕਤਾ ਦੀ ਮਿਸਾਲ - ਮੁਸਲਿਮ ਤੇ ਸਿੱਖ ਭਾਈਚਾਰੇ
ਜਲੰਧਰ: ਕਪੂਰਥਲਾ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਸਿੱਖ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਨੇ 1 ਮਿਸਾਲ ਪੇਸ਼ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਇੱਕ ਖੰਡਰ ਹੋਈ ਮਸਜਿਦ ਨੂੰ ਸਿੱਖ ਭਾਈਚਾਰੇ ਵੱਲੋਂ ਮੁਸਲਿਮ ਸਮਾਜ ਨੂੰ ਨਾ ਸਿਰਫ਼ ਸੌਪੀ ਗਈ, ਨਾਲ ਹੀ ਮੁਸਲਿਮ ਭਾਈਚਾਰੇ ਵੱਲੋਂ ਅਦਾ ਕੀਤੀ ਨਮਾਜ ਨੂੰ ਸੁਣਿਆ ਵੀ ਗਿਆ। ਇਸ ਮੌਕੇ ਪੂਰੇ ਪੰਜਾਬ ਦੇ ਅਲਗ- ਅਲਗ ਹਿੱਸਿਆਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਥੇ ਪਹੁੰਚੇ। ਇਸ ਮੌਕੇ ਮੁਸਲਿਮ ਜਥੇਬੰਦੀ ਦੇ ਜਨਰਲ ਸੈਕਟਰੀ ਸਇਅਦ ਮੁਹਮੰਦ ਮੁਸਤਫ਼ਾ ਇਜਦਾਨੀ ਨੇ ਕਿਹਾ ਕਿ ਸਿੱਖ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ, ਜਿੰਨ੍ਹਾਂ ਨੇ ਇਸ ਮਸਜਿਦ ਨੂੰ ਮੁਸਲਿਮ ਭਾਈਚਾਰੇ ਨੂੰ ਸੌਪਿਆ।