ਲੜਾਈ ਦੌਰਾਨ ਬਜ਼ੁਰਗ ਦੀ ਹੋਈ ਮੌਤ - ਲੜਾਈ ਦੌਰਾਨ ਬਜ਼ੁਰਗ ਦੀ ਹੋਈ ਮੌਤ
ਫਰੀਦਕੋਟ: ਪਿੰਡ ਗੋਲੇਵਾਲਾ ਵਿਖੇ ਦੋ ਘਰਾਂ ਦੀ ਮਾਮੂਲੀ ਗੱਲ ਤੋਂ ਹੋਈ ਲੜਾਈ ਦੌਰਾਨ ਇੱਕ ਬਜ਼ੁਰਗ ਦੀ ਮੌਤ (death) ਹੋ ਗਈ। ਜਾਣਕਾਰੀ ਮੁਤਬਿਕ ਪਿੰਡ ਗੋਲੇ ਵਾਲਾ ਵਿਖੇ ਦੋ ਘਰਾਂ ਜੋ ਆਪਸ ਵਿੱਚ ਚਾਚੇ ਤਾਏ ਦੇ ਪੁੱਤ (uncle tae's son) ਹਨ, ਦੀ ਕਿਸੇ ਘਰੇਲੂ ਗੱਲ ਕਾਰਨ ਆਪਸ ਵਿੱਚ ਬਹਿਸ ਬਾਜੀ ਹੋ ਗਈ, ਜਿਸ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਘਰੋਂ ਡਾਂਗ ਕੱਢ ਲਿਆਂਦੀ ਅਤੇ ਵਾਰ ਕਰ ਦਿੱਤਾ ਜੋ ਦੂਜੇ ਧਿਰ ਦੇ ਬਜ਼ੁਰਗ ਜਰਨੈਲ ਸਿੰਘ ਦੀ ਧੌਣ ‘ਚ ਲਗਾ ਜਿਸ ਨਾਲ ਜਰਨੈਲ ਸਿੰਘ ਦੀ ਮੌਤ (death) ਹੋ ਗਈ। ਫਿਲਹਾਲ ਇਸ ਮਾਮਲੇ ਚ ਪੁਲਿਸ ਵੱਲੋਂ ਮ੍ਰਿਤਕ ਜਰਨੈਲ ਸਿੰਘ ਦੇ ਬੇਟੇ ਲਖਵੀਰ ਸਿੰਘ ਦੇ ਬਿਆਨਾਂ ਤੇ ਦੋ ਭਰਾਵਾਂ ਕਰਮ ਸਿੰਘ ਅਤੇ ਕਸ਼ਮੀਰ ਸਿੰਘ ਸਿੰਘ ਖ਼ਿਲਾਫ਼ ਹੱਤਿਆ ਦਾ ਮਾਮਲਾ (A case of murder) ਦਰਜ ਕਰ ਲਿਆ ਗਿਆ ਹੈ।