15 ਅਗਸਤ ਨੂੰ ਘਰਾਂ ‘ਤੇ ਕੇਸਰੀ ਝੰਡੇ ਲਗਾਉਣ ਦੀ ਅਪੀਲ - ਕੇਸਰੀ ਝੰਡੇ ਲਗਾਉਣ ਦੀ ਅਪੀਲ
ਅੰਮ੍ਰਿਤਸਰ: ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈੱਸ ਕਾਨਫ਼ਰੰਸ ਦਿੱਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ 1947 ਤੋਂ ਇੰਡੀਆ ਦੇਸ਼ (India country) ਆਜ਼ਾਦ ਹੋਇਆ, ਪਰ ਸਿੱਖਾਂ ਨੂੰ ਅੱਜ ਤੱਕ ਆਜ਼ਾਦੀ ਨਹੀਂ ਮਿਲੀ ਅਤੇ ਸਮੇਂ-ਸਮੇਂ ਅਤੇ ਸਰਕਾਰਾਂ ਵੱਲੋਂ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਵੀ ਕਰਾਇਆ ਜਾਂਦਾ ਹੈ। ਇਸ ਲਈ ਇਹ 15 ਅਗਸਤ ਸਿੱਖਾਂ ਲਈ ਆਜ਼ਾਦੀ ਦਿਹਾੜਾ ਨਹੀਂ ਹੈ। ਜਿਸ ਦੇ ਚਲਦੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਵੱਲੋਂ 15 ਅਗਸਤ ਨੂੰ ਮੋਗਾ ਦੇ ਵਿੱਚ ਪ੍ਰੋਟੈਸਟ ਮਾਰਚ ਵੀ ਕੀਤਾ ਜਾਵੇਗਾ।