ਲੋਕਾਂ ਦੀ ਸਹੂਲਤ ਲਈ ਬਣਾਈ ਐਂਬੂਲੈਂਸ ਫੱਕ ਰਹੀ ਹੈ ਧੂੜ !
ਹੁਸ਼ਿਆਰਪੁਰ: ਸ਼ਹਿਰ ’ਚ ਤੰਗ ਗਲੀਆਂ ਨੂੰ ਧਿਆਨ ’ਚ ਰੱਖਦਿਆਂ ਹੋਇਆ ਹੀਰੋ ਮੋਟਰਸਾਈਕਲ ਇੱਕ ਬਾਈਕ ਐਂਬੂਲੈਂਸ ਜੋ ਕਿ ਡੇਢ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਸੀ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਨੂੰ ਦਾਨ ’ਚ ਦਿੱਤੀ ਗਈ ਸੀ, ਪ੍ਰੰਤੂ 2 ਮਹੀਨਿਆਂ ਦੇ ਕਰੀਬ ਸਮਾਂ ਹੋਣ ਵਾਲਾ ਹੈ ’ਤੇ ਇਹ ਬਾਈਕ ਐਂਬੂਲੈਂਸ ਇੱਕ ਬੰਦ ਕਮਰੇ ’ਚ ਧੂੜ ਫੱਕ ਰਹੀ ਹੈ। ਜਦੋਂ ਇਸ ਸਬੰਧੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਹਸਪਤਾਲ ’ਚ ਕੰਮ ਵਧੇਰੇ ਹੈ ਜਿਸ ਕਾਰਨ ਬਾਈਕ ਦਾ ਚੱਲਣਾ ਮੁਸ਼ਕਿਲ ਹੈ ਤੇ ਕੋਰੋਨਾ ਮੁੱਕਦਿਆਂ ਸਾਰ ਹੀ ਇਸਨੂੰ ਚਲਾਇਆ ਜਾਵੇਗਾ।