ਅੰਮ੍ਰਿਤਸਰ: ਰੇਲਵੇ ਸਟੇਸ਼ਨ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਕੀਤਾ - ਰੇਲਵੇ ਸਟੇਸ਼ਨ
ਅੰਮ੍ਰਿਤਸਰ: ਰੇਲਵੇ ਸਟੇਸ਼ਨ ਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਹੈ। ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਸ਼ੀਸ਼ਾ ਸਾਫ਼ ਹੋ ਗਿਆ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਦਾ ਕੋਈ ਵੀ ਬੂਥ ਨਹੀਂ ਲੱਗਣ ਦਿੱਤਾ। ਕਿਸਾਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਡਾ ਸਮਰਥਨ ਕਰੋ ਅਤੇ ਸ਼ਾਂਤੀ ਤਰੀਕੇ ਦੇ ਨਾਲ ਇਸ ਅੰਦੋਲਨ ਦਾ ਹਿੱਸਾ ਬਣੋ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਦਾ, ਉਦੋਂ ਤੱਕ ਇਹ ਧਰਨੇ ਜਾਰੀ ਰਹਿਣਗੇ।