ਬੀਤੀ ਰਾਤ ਪੁਲਿਸ ਵੱਲੋਂ ਕਲੱਬਾਂ ਵਿੱਚ ਕੀਤੀ ਗਈ ਰੇਡ - Raid in hookah bar by Amritsar police
ਅੰਮ੍ਰਿਤਸਰ: ਅੰਮ੍ਰਿਤਸਰ ਬੀਤੀ ਰਾਤ ਰਣਜੀਤ ਐਵਨਿਊ ਪੁਲਿਸ ਚੌਂਕੀ ਵੱਲੋਂ ਕਲੱਬਾਂ ਵਿਚ ਰੇਡ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਵਾਰਸ ਮਸੀਹ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲੀ ਕਿ ਰਣਜੀਤ ਐਵੇਨਿਊ ਦੇ ਕਲੱਬਾਂ ਦੇ ਵਿਚ ਹੁੱਕਾ ਬਾਰ ਚੱਲ ਰਹੀ ਹੈ, ਜਿਸ ਦੇ ਰਾਹੀਂ ਨਸ਼ਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸਾਡੇ ਵੱਲੋਂ ਰੇਡ ਕੀਤੀ ਗਈ ਤੇ ਇਕ ਕਲੱਬ ਵਿੱਚ 9 ਹੁੱਕਾ ਬਾਰ ਕਾਬੂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਸਿਹਤ ਲਈ ਹਾਨੀਕਾਰਕ ਹਨ। ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਦੇ ਚੱਲਦੇ ਅਸੀਂ ਕਲੱਬ ਦੇ ਮਾਲਕ ਤੇ ਮੈਨੇਜਰ ਉਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ 9 ਹੁੱਕੇ ਵੀ ਕਾਬੂ ਕਰ ਲਏ ਹਨ। ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨਨ ਹੁੱਕਾ ਪੀਣਾ ਅਪਰਾਧ ਹੈ। ਉਨ੍ਹਾਂ ਕਲੱਬਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਹੁੱਕਾ ਬਾਰ ਬੰਦ ਕਰ ਦਿਓ ਨਹੀਂ ਤੇ ਤੁਹਾਡੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੁਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ। Amritsar Police raids clubs.