ਅੰਮ੍ਰਿਤਸਰ ਦੀ ਇੱਕ ਮਹਿਲਾ ਇੰਸਪੈਕਟਰ ਲੜਕੀ ਦੀ ਵਿਆਹ 'ਤੇ ਬਣੀ ਮਸੀਹਾ - ਥਾਣਾ ਛੇਹਰਟਾ
ਅੰਮ੍ਰਿਤਸਰ: ਥਾਣਾ ਛੇਹਰਟਾ ਦੀ ਮਹਿਲਾ ਇੰਸਪੈਕਟਰ ਇੱਕ ਕੁੜੀ ਦੇ ਵਿਆਹ ਮੌਕੇ ਮਸੀਹਾ ਬਣ ਕੇ ਸਾਹਮਣੇ ਆਈ। ਕਿਰਨ ਨਾਂਅ ਦੀ ਇਕ ਕੁੜੀ ਦੇ ਵਿਆਹ ਵਿੱਚ ਇਕ ਲੜਕੇ ਨੂੰ ਸ਼ਗਨ ਛੇਹਰਟਾ ਥਾਣੇ ਤੋਂ ਇੰਸਪੈਕਟਰ ਰਾਜਵਿੰਦਰ ਕੌਰ ਵੱਲੋਂ ਭੇਜਿਆ ਗਿਆ। ਇਸ ਦੇ ਨਾਲ ਹੀ ਪੁਲਿਸ ਇੰਸਪੈਕਟਰ ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਗਰੀਬ ਪਰਿਵਾਰ ਦੀ ਮਦਦ ਕਰਕੇ ਕਾਫ਼ੀ ਖ਼ੁਸ਼ੀ ਹੋ ਰਹੀ ਹੈ। ਉੱਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਰੇ ਥਾਣੇ ਦੇ ਮੁਲਾਜ਼ਮਾਂ ਤੇ ਮਹਿਲਾ ਪੁਲਿਸ ਅਧਿਕਾਰੀ ਦਾ ਧੰਨਵਾਦ ਕੀਤਾ।