ਨਾਬਾਲਿਗ ਲੜਕੀ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ - abducted minor girl
ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਥਾਣਾ ਡੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਵਿੱਚ ਇਕ ਨਾਬਾਲਿਗ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਾਬਾਲਿਗ ਲੜਕੀ ਨੂੰ ਬਰਾਮਦ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਮੁਕੱਦਮਾ 25 ਅਪਰੈਲ ਨੂੰ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਅਗਵਾ ਹੋਈ ਲੜਕੀ ਉਮਰ 16 ਸਾਲ ਨੂੰ 8 ਜੁਲਾਈ ਨੂੰ ਮੁਲਜ਼ਮ ਮਨਜੀਤ ਸਿੰਘ ਉਰਫ ਹੈਪੀ ਕੋਲੋਂ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਮਨਜੀਤ ਸਿੰਘ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ, ਹਰਿਦੁਆਰ, ਰਿਸ਼ੀਕੇਸ਼, ਹਜੂਰ ਸਾਹਿਬ, ਫਤਿਹਗੜ ਸਾਹਿਬ ਵੱਖ-ਵੱਖ ਧਾਰਮਿਕ ਸਥਾਨਾ ’ਤੇ ਰਹੇ ਹਨ। ਉਨ੍ਹਾਂ ਕੋਲੋਂ ਪੈਸੇ ਖਤਮ ਹੋਣ ਕਾਰਨ ਉਹ ਅੰਮ੍ਰਿਤਸਰ ਵਾਪਸ ਆਏ ਜੋ ਪੁਲਿਸ ਨੇ ਕਾਬੂ ਕਰ ਲਿਆ।