ਗ੍ਰਿਫ਼ਤਾਰ ਨਕਲੀ IFS ਅਫਸਰ ਮਾਮਲੇ ’ਚ ਵੱਡੇ ਖੁਲਾਸੇ ! - ਮੁਲਜ਼ਮ ਕੋਲੋਂ ਨਕਲੀ ਆਈ ਡੀ ਕਾਰਡ ਬਰਾਮਦ
ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ ਕਰਨਕ ਵਰਮਾ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੋਕਾਂ ਨੂੰ ਆਈ.ਐਫ.ਐਸ. ਅਫਸਰ ਦੱਸ ਕੇ ਧਮਕੀਆਂ ਦਿੰਦਾ ਸੀ। ਗ੍ਰਿਫ਼ਤਾਰ ਮੁਲਜ਼ਮ ਕੋਲੋਂ ਨਕਲੀ ਆਈ ਡੀ ਕਾਰਡ ਬਰਾਮਦ ਕੀਤਾ ਗਿਆ ਹੈ ਜਿਸ ਉੱਤੇ ਭਾਰਤ ਸਰਕਾਰ ਲਿਖਿਆ ਹੋਇਆ ਹੈ। ਮੁਲਜ਼ਮ ਜਿਸ ਗੱਡੀ ਉੱਪਰ ਘੁੰਮਦਾ ਸੀ ਉਸ ਉੱਪਰ ਲਾਈਟ ਵੀ ਲੱਗੀ ਹੋਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਰ ਦੀ ਚੈਕਿੰਗ ਦੌਰਾਨ ਚਾਰ ਪਾਸਪੋਰਟ ਵੀ ਮਿਲੇ ਹਨ ਜੋ ਕਿ ਹੋਰ ਲੋਕਾਂ ਦੇ ਹਨ। ਪੁਲਿਸ ਅਧਿਕਾਰੀ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਰਟ 'ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁਲਿਸ ਵੱਲੋਂ ਅੱਗੇ ਜਾਂਚ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਗਈ ਹੈ।